P.G. Department of Punjabi

P.G. Department of Punjabi

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦਾ ਪੰਜਾਬੀ ਵਿਭਾਗ ਕਾਲਜ ਦੀ ਸਥਾਪਨਾ ਸਮੇਂ ਤੋਂ ਹੀ ਹੋਂਦ ਵਿਚ ਹੈ ਇਸ ਲਈ ਇਸ ਵਿਭਾਗ ਦਾ ਇਤਿਹਾਸ ਵੀ ਕਾਲਜ ਦੇ ਇਤਿਹਾਸ ਦਾ ਇੱਕ ਹਿੱਸਾ ਹੈ। ਇਸ ਵਿਭਾਗ ਦਾ ਸੰਬੰਧ ਗ੍ਰੈਜੂਏਸ਼ਨ ਦੇ ਸਾਰੇ ਡਿਗਰੀ ਕੋਰਸਾਂ ਤੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਚ ਪੜ੍ਹ ਰਹੇ ਸਾਰੇ ਵਿਿਦਆਰਥੀਆਂ ਨਾਲ ਹੈ।ਇਹ ਵਿਭਾਗ ਪੰਜਾਬੀ ਲਾਜ਼ਮੀ ਵਿਸ਼ੇ ਦੇ ਨਾਲ-ਨਾਲ ਚੋਣਵਾਂ ਵਿਸ਼ਾ ਪੰਜਾਬੀ ਸਾਹਿਤ ਅਤੇ ਗੈਰ-ਪੰਜਾਬੀ ਭਾਸ਼ੀ ਵਿਿਦਆਰਥੀਆਂ ਨੂੰ ਮੁੱਢਲਾ ਗਿਆਨ ਦੇ ਰੂਪ ਵਿਚ ਪੰਜਾਬੀ ਭਾਸ਼ਾ ਪੜ੍ਹਨੀ ਅਤੇ ਲਿਖਣੀ ਵੀ ਸਿਖਾਉਂਦਾ ਹੈ।
ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ।ਇਹ ਭਾਸ਼ਾ ਇੱਥੋਂ ਦੀ ਰਹਿਤਲ ਅਤੇ ਵਾਤਾਵਰਣ ਵਿਚੋਂ ਪੈਦਾ ਹੋਈ, ਨਿੱਖਰੀ, ਸੰਵਰੀ ਅਤੇ ਇਸ ਖਿੱਤੇ ਵਿਚ ਵਸਦੇ ਲੋਕਾਂ ਦੀ ਪਹਿਚਾਣ ਤੇ ਮਾਣ ਬਣੀ। ਭਾਸ਼ਾ ਆਧੁਨਿਕ ਭਾਰਤ ਵਿਚ ਸੂਬਾਈ ਖੇਤਰਾਂ ਦੀ ਵੰਡ ਅਤੇ ਹੋਂਦ ਦਾ ਆਧਾਰ ਵੀ ਹੈ।ਰਾਜ ਭਾਸ਼ਾ ਹੋਣ ਕਾਰਨ ਦਫਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿਚ ਕਰਨ ਦਾ ਕਾਨੂੰਨੀ ਵਿਧਾਨ ਵੀ ਹੈ।ਇਸੇ ਆਧਾਰ ਤੇ ਪੰਜਾਬੀ ਵਿਭਾਗ ਦਾ ਵਿਿਦਆਰਥੀਆਂ ਨੂੰ ਇਸ ਭਾਸ਼ਾ ਨਾਲ ਜੋੜਨਾ ਅਤੇ ਜਾਣੂ ਕਰਵਾਉਣਾ ਮੁੱਢਲਾ ਕਾਰਜ ਹੈ।
ਨੌਜਵਾਨ ਉਮਰ ਦੇ ਜਿਸ ਪੜਾਅ ਤੇ ਕਾਲਜ ਦੇ ਵਿਿਦਆਰਥੀ ਬਣਦੇ ਹਨ ਉਸ ਉਮਰ ਵਿਚ ਉਹਨਾ ਕੋਲ ਅਜੇ ਪਰਪੱਕ ਸੋਚ ਤੇ ਨਜ਼ਰੀਆ ਨਹੀਂ ਹੁੰਦਾ। ਸਾਡੀ ਸੰਸਥਾ ਅਤੇ ਅਧਿਆਪਕ ਹਰ ਇਕ ਵਿਿਦਆਰਥੀ ਨੂੰ ਕਾਬਲ, ਜਾਗਰੂਕ ਅਤੇ ਜਿੰਮੇਵਾਰ ਨਾਗਰਿਕ ਬਣਾਉਣਾ ਵੀ ਆਪਣੀ ਜਿੰਮੇਵਾਰੀ ਸਮਝਦਾ ਹੈ।ਇਸ ਉਦੇਸ਼ ਨਾਲ ਵਿਭਾਗ ਵਲੋਂ ਵਿਸ਼ਾਂ ਵਸਤੂ ਅਤੇ ਪਾਠਕ੍ਰਮ ਪੜ੍ਹਾਉਣ ਤੋਂ ਇਲਾਵਾ ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਦੇ ਹਨ
ਵਿਭਾਗ ਵਿਿਦਆਰਥੀਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਹਰ ਵਰ੍ਹੇ ਸਾਹਿਤ ਸਭਾ ਬਣਾਉਂਦਾ ਹੈ ਜਿਸ ਵਿਚ ਵਿਿਦਆਰਥੀ ਆਪਣੀ ਸਾਹਿਤਕ ਪ੍ਰਤਿਭਾ ਦੇ ਜੋਹਰ ਵਿਖਾਉਂਦੇ ਹੋਏ ਵਿਿਭੰਨ ਸਾਹਿਤਕ ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ। ਇਸ ਤਰਾਂ ਪੰਜਾਬੀ ਸਾਹਿਤਕ ਸੱਥ ਬਣੀ ਰਹਿੰਦੀ ਹੈ ਅਤੇ ਵਿਿਦਆਰਥੀ ਨਿਰੰਤਰ ਇਸ ਪ੍ਰਵਾਹ ਵਿਚੋਂ ਸਿੱਖਦੇ ਰਹਿੰਦੇ ਹਨ। ਵਿਭਾਗ ਵਲੋਂ ਸਾਹਿਤਕ ਕੁਇਜ਼, ਪੰਜਾਬੀ ਬੋਲੀ ਦਿਵਸ ਅਤੇ ਮਾਤ-ਭਾਸ਼ਾ ਦਿਵਸ ਨੁੰ ਸਾਲਾਨਾ ਗਤੀਵਿਧੀਆਂ ਦਾ ਹਿੱਸਾ ਬਣਾਇਆ ਗਿਆ ਹੈ, ਜਿਸ ਵਿਚ ਹਰ ਸਟ੍ਰੀਮ ਦੇ ਵਿਿਦਆਰਥੀਆਂ ਨੂੰਇਕ ਪਲੇਟਫਾਰਮ ਤੇ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ। ਵਿਿਦਆਰਥੀ ਵਿਦਵਾਨਾ, ਲੇਖਕਾਂ ਅਤੇ ਅਦੀਬਾਂ ਤੋਂ ਜੀਵਨ ਸੇਧ ਪ੍ਰਾਪਤ ਕਰਦੇ ਹਨ। ਇਹ ਪ੍ਰੋਗਰਾਮ ਵਿਿਦਆਰਥੀਆਂ ਵਿਚ ਸਾਹਿਤ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਨੂੰ ਵਿਕਸਤ ਕਰਨ ਦਾ ਜਰੀਆ ਬਣਦੇ ਹਨ।
ਸੈਮੀਨਾਰ ਅਤੇ ਕਾਨਫਰੰਸਾਂ ਵੀ ਵਿਭਾਗ ਦੀਆ ਗਤੀਵਿਧੀਆਂ ਦਾ ਜਰੂਰੀ ਹਿੱਸਾ ਹਨ ਅਜਿਹੀਆਂ ਅਦਬੀ ਗੋਸਟਾਂ ਇਸ ਕਿੱਤੇ ਨਾਲ ਜੁੜੇ ਹੋਏ ਅਧਿਆਪਕਾਂ ਦੇ ਗਿਆਨ ਅਤੇ ਜਾਣਕਾਰੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਜ਼ਰੂਰੀ ਹਨ।ਸੈਮੀਨਾਰ ਕਾਨਫਰੰਸਾਂ ਅਤੇ ਗੋਸ਼ਟਾਂ ਅਧਿਆਪਕਾਂ ਵਿਚ ਆਪਸੀ ਸੰਵਾਦ ਕਰਨ ਦਾ ਇਕ ਢੱੁਕਵਾਂ ਅਤੇ ਪ੍ਰਭਾਵਸ਼ਾਲੀ ਸਾਧਨ ਹਨ। ਪੰਜਾਬੀ ਵਿਭਾਗ ਦੇ ਅਧਿਆਪਕ ਜਿੱਥੇ ਆਪ ਖੋਜ ਕਾਰਜਾਂ ਨਾਲ ਜੁੜੇ ਹੋਏ ਹਨ ਉੱਥੇ ਹੀ ਵਿਿਦਆਰਥੀਆ ਨੂੰ ਵੀ ਇਸ ਖੇਤਰ ਵਿਚ ਅੱਗੇ ਆਉਣ ਲਈ ਨਿਰੰਤਰ ਉਤਸ਼ਾਹਿਤ ਕਰਦੇ ਰਹਿੰਦੇ ਹਨ।
ਪੰਜਾਬੀ ਵਿਭਾਗ ਨੂੰ ਆਪਣੇ ਵਿਿਦਆਰਥੀਆਂ ਤੇ ਬਹੁਤ ਮਾਣ ਹੈ। ਉਹ ਯੁਵਕ ਮੇਲੇ ਫੇਸਟਿਵਲ ਜਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ, ਖਾਲਸਾਈ ਯੁਵਕ ਮੇਲੇ, ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਮੇਰੀ ਦਿਲੀ ਖਾਹਿਸ਼ ਹੈ ਕਿ ਇਸ ਵਿਭਾਗ ਦੇ ਅਧਿਆਪਕ ਅਤੇ ਵਿਿਦਆਰਥੀ ਆਪਣੀ ਸੰਸਥਾ, ਭਾਸ਼ਾ ਅਤੇ ਸਭਿਆਚਾਰ ਦੇ ਅੰਬੈਸਡਰ ਬਣਨ।

ਪ੍ਰੋ. ਹਰਜਿੰਦਰ ਸਿੰਘ, ਮੁਖੀ, ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ

 

img
Assistant Professor
Punjabi
M.A. Punjabi, Ph.D
Total Experience : 10 Years
9592099003
kaur.drgurpreet@gmail.com
img
Assistant Professor
Punjabi
MA, M.Phil., UGC-NET
Total Experience : 8 Years
7009070119
ravinderrimpy7@gmail.com
img
Assistant Professor
Punjabi
M.A, M.Phil, Ph.D
Total Experience : 7 Years
9646736802
manpreetoberoi018@gmail.com
img
Assistant Professor
Punjabi
M.A., M.Phil., UGC-NET
Total Experience : 2 Years
9501625911
kulwindersgtb@gmail.com
img
Assistant Professor
Punjabi
M.A., M.Phill, Punjabi, UGC-NET
Total Experience : 4 Years
9592418152
sskahlon86@gmail.com
img
Assistant Professor
Punjabi
M.A , M.Phil. Punjabi, UGC-NET, B.Ed, M.Ed
Total Experience : 5 Years
9417278501
sksksunil09@gmail.com
img
Assistant Professor
Punjabi
M.A. M.Phil, UGC-NET
Total Experience : 3 Years
9781958920
kaurh2491@gmail.com
img
Assistant Professor
Punjabi
MA., B.Ed, Ph.D, UGC-NET
Total Experience : 4 Years
8437422015
drharsimrat85@gmail.com